Tuesday, November 10, 2009

ਇਕ ਨਿੱਕੀ ਜਿਹੀ ਲਕੀਰ ਰੱਬਾ, ਕ੍ਯੋਂ ਬਦਲ ਦੇਵੇ ਤਕਦੀਰ ਰੱਬਾ.

ਇਕ ਨਿੱਕੀ ਜਿਹੀ ਲਕੀਰ ਰੱਬਾ, ਕ੍ਯੋਂ ਬਦਲ ਦੇਵੇ ਤਕਦੀਰ ਰੱਬਾ
ਹੁਣ ਆਪ ਲਕੀਰਾਂ ਖਿਚ ਦੇਵਾਂ ਏਡਾ ਮੈਂ ਕੋਈ ਫਕੀਰ ਨਹੀਂ.
ਓਹਨੂ ਭੁਲ ਜਾਣਾ ਹੀ ਚੰਗਾ ਹੈ, ਮੇਰੇ ਹਾਥ ਵਿਚ ਉਹਦੀ ਲਕੀਰ ਨਹੀਂ.

ਜੇ ਓ ਮੇਰੀ ਨਹੀਂ ਹੋ ਸਕਦੀ ਸੀ, ਮੈਨੂ ਓਹਦੇ ਨਾਲ ਮਿਲਾਯਾ ਕ੍ਯੋਂ.
ਦਿਲ ਵਿਚ ਭਰ ਕੇ ਪ੍ਯਾਰ ਓਹਦਾ, ਦਿਲ ਓਸੇ ਤੋਂ ਤੁਡਵਾਯਾ ਕ੍ਯੋਂ.
ਟੁੱਟੇ ਹੋਏ ਦਿਲ ਬਡੇ ਦੁਖਦੇ ਨੇ, ਤੈਨੂ ਤਾਂ ਹੁੰਦੀ ਪੀੜ ਨਹੀਂ
ਓਹਨੂ ਭੁਲ ਜਾਣਾ ਹੀ ਚੰਗਾ ਹੈ, ਮੇਰੇ ਹਾਥ ਵਿਚ ਉਹਦੀ ਲਕੀਰ ਨਹੀਂ.

ਓਹਦੇ ਵਾਲ ਕਦੀ ਕੋਈ ਨਾ ਵੇਖੇ, ਮੇਰੀ ਕੋਸ਼ਿਸ਼ ਏਹੋ ਰੇਹੰਦੀ ਹੈ.
ਮੈਂ ਓਹਦੇ ਕਰਕੇ ਲੜਦਾ ਹਾਂ, ਓ ਮੈਨੂ ਗੁੰਡਾ ਕਿਹੰਦੀ ਹੈ.
ਸਾਰਾ ਕਾਲੇਜ ਵੈਰੀ ਬਣ ਗਯਾ ਹੈ, ਐਥੇ ਕੋਈ ਮੇਰਾ ਵੀਰ ਨਹੀਂ.
ਓਹਨੂ ਭੁਲ ਜਾਣਾ ਹੀ ਚੰਗਾ ਹੈ, ਮੇਰੇ ਹਾਥ ਵਿਚ ਉਹਦੀ ਲਕੀਰ ਨਹੀਂ.

ਓਹਨੂ ਹਾਸਿਲ ਕਰਨ ਦੀ ਕੋਸ਼ਿਸ਼ ਵਿਚ, ਮੈਂ ਸਾਰਾ ਕੁਝ ਗਵਾ ਬੈਠਾ.
ਉਹਦੀ ਨਾ ਤੋਂ ਆਕੇ ਤੰਗ ਕਾਲਾ, ਨਾਸ਼ੇਯਾਁ ਦੀ ਆਦਤ ਪਾ ਬੈਠਾ.
ਓਹਦੇ ਪਿਛੇ ਰੋਲ ਲਵਾਂ ਜਿੰਦਗੀ, ਏਡੀ ਵੀ ਓ ਕੋਈ ਹੀਰ ਨਹੀਂ
ਓਹਨੂ ਭੁਲ ਜਾਣਾ ਹੀ ਚੰਗਾ ਹੈ, ਮੇਰੇ ਹਾਥ ਵਿਚ ਉਹਦੀ ਲਕੀਰ ਨਹੀਂ

--ਕੁਲਵੀਰ ਸਿਂਘ ( ਕਾਲਾ )


Read in Hindi

No comments:

Post a Comment